ਸ਼ਾਹਰੁਖ ਖਾਨ ਨੂੰ ਪਸੰਦ ਆਈ ਸੰਨੀ ਦਿਓਲ ਦੀ ਗ਼ਦਰ 2
ਇਸ ਸਾਲ ਦੀ ਦੋ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮਾਂ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਉਸ ’ਚ ਪਹਿਲੀ ਸ਼ਾਹਰੁਖ ਖ਼ਾਨ ਦੀ ‘ਪਠਾਨ’ ਤੇ ਦੂਸਰੀ ਸਨੀ ਦਿਓਲ ਦੀ ‘ਗ਼ਦਰ 2’ ਹੈ। ਡਾਇਰੈਕਟਰ ਅਨਿਲ ਸ਼ਰਮਾ ਨੇ ਨਿਰਦੇਸ਼ਕ ’ਚ ਬਣੀ ‘ਗ਼ਦਰ’ ਨੇ ਬਾਕਸ ਆਫ਼ਿਸ ’ਤੇ 400 ਤੋਂ ਜ਼ਿਆਦਾ ਕਰੋੜ ਦਾ ਤੂਫ਼ਾਨੀ ਕੈਲਕਸ਼ਨ ਕਰ ਕੇ ਇਤਿਹਾਸ ਰਚਾ ਦਿੱਤਾ ਹੈ।
ਹਰ ਕੋਈ ਇਸ ਫ਼ਿਲਮ ਦੀ ਬਹੁਤ ਪ੍ਰੰਸ਼ਸਾ ਕਰ ਰਿਹਾ ਹੈ। ਸ਼ਨਿਵਾਰ ਨੂੰ ਸ਼ਾਹਰੁਖ ਖ਼ਾਨ ਨੇ ਵੀ ‘ਗਦਰ 2’ ਫ਼ਿਲਮ ਦੀ ਤਾਰੀਫ਼ਾਂ ਦੇ ਪੁਲ ਬੰਨ੍ਹੇ। ਅਜਿਹੇ ’ਚ ਹੁਣ ਸ਼ਾਹਰੁਖ ਨੂੰ ਜਵਾਬ ਦਿੰਦੇ ਹੋਏ ਅਨਿਲ ਸ਼ਰਮਾ ਨੇ ਆਪਣਾ ਰਿਐਕਸ਼ਨ ਦਿੱਤਾ ਹੈ।
ਸ਼ਨੀਵਾਰ ਨੂੰ ਸ਼ਾਹਰੁਖ ਖ਼ਾਨ ਨੇ ਆਪਣੇ ਆਫ਼ੀਸ਼ੀਅਲ ਟਵਿੱਟਰ ਹੈਂਡਲ ’ਤੇ ਫੈਨਜ਼ ਦੇ ਲਈ ਆਕਸ SRK ਸ਼ੈਸ਼ਨ ਰੱਖਿਆ। ਇਸ ਦੌਰਾਨ ਅਦਾਕਾਰ ਨੂੰ ਚਾਹੁੰਣ ਵਾਲਿਆਂ ਨੇ ਉਨ੍ਹਾਂ ਤੋਂ ਅਲੱਗ-ਅਲੱਗ ਵਿਸ਼ਿਆਂ ’ਤੇ ਸਵਾਲ ਪੁੱਛੇ। ਇਸ ਵਿਚਕਾਰ ਇਕ ਫੈਨਜ਼ ਨੇ ਸ਼ਾਹਰੁਖ ਖ਼ਾਨ ਤੋਂ ਪੁੱਛਿਆ- “ਕੀ ਤੁਸੀਂ ਗ਼ਦਰ 2 ਫ਼ਿਲਮ ਦੇਖੀ।” ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਦਾਕਾਰ ਨੇ ਲਿਖਿਆ - “ਹਾਂ ਬਿਲਕੁਲ ਮੈਨੂੰ ਬਹੁਤ ਚੰਗੀ ਲੱਗੀ।” ਇਸ ਤਰ੍ਹਾਂ ਨਾਲ ਸ਼ਾਹਰੁਖ ਖ਼ਾਨ ਨੇ ਸੰਨੀ ਦਿਓਲ ਦੀ ‘ਗ਼ਦਰ 2’ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੱਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ