ਭਿਆਨਕ ਸੜਕ ਹਾਦਸੇ ’ਚ 5 ਸਕੂਲੀ ਬੱਚਿਆਂ ਤੇ ਇਨੋਵਾ ਡਰਾਈਵਰ ਦੀ ਮੌਤ
ਪਟਿਆਲਾ, 7 ਮਈ
Punjab News – Road Accident: ਇੱਥੇ ਪਟਿਆਲਾ-ਸਮਾਣਾ ਰੋਡ ‘ਤੇ ਸਥਿਤ ਪਿੰਡ ਢੈਂਠਲ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ 5 ਬੱਚਿਆਂ ਸਣੇ 6 ਜਣਿਆਂ ਦੀ ਮੌਤ ਹੋ ਗਈ। ਹਾਦਸੇ ਵਿਚ ਉਨ੍ਹਾਂ ਨੂੰ ਲਿਜਾ ਰਹੀ ਇਨੋਵਾ ਕਾਰ ਦਾ ਡਰਾਈਵਰ ਵੀ ਮਾਰਿਆ ਗਿਆ ਹੈ। ਪੁਲੀਸ ਤੇ ਹਸਪਤਾਲ ਤੋਂ ਪ੍ਰਾਪਤ ਸੂਚਨਾ ਮੁਤਾਬਕ ਇਸ ਹਾਦਸੇ ਵਿੱਚ 4 ਬੱਚਿਆਂ ਪਰਵ ਸਚਦੇਵਾ (12) ਪੁੱਤਰ ਰਾਜੀਵ ਸਚਦੇਵਾ, ਦੀਵਾਂਸੀ (11) ਪੁੱਤਰੀ ਕਰਮ ਸਚਦੇਵਾ, ਅਰਾਧਿਆ (10) ਪੁੱਤਰੀ ਸਚਿਨ ਲੂੰਬਾ, ਵਰਗਿਆਨ (8) ਪੁੱਤਰ ਕਰਮ ਸਚਦੇਵਾ ਅਤੇ ਇਨੋਵਾ ਚਾਲਕ ਬਲਵਿੰਦਰ ਸਿੰਘ (35) ਪੁੱਤਰ ਛੋਟਾ ਸਿੰਘ ਫਤਹਿਪੁਰ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਇੱਕ ਬੱਚੀ ਸਹਿਜਲ ਬਾਂਸਲ ਪੁੱਤਰੀ ਮੋਹਿਤ ਬਾਂਸਲ ਦੀ ਰਜਿੰਦਰਾ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋਈ।
ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਦੋ ਬੱਚੇ ਯਕਸ਼ਿਤ ਪੁੱਤਰ ਸੁਨੀਲ ਅਤੇ ਕ੍ਰਿਸ਼ਨਾ ਬਾਂਸਲ ਪੁੱਤਰ ਵਰੁਣ ਬਾਂਸਲ ਦੇ ਸਿਰ ‘ਚ ਸੱਟਾਂ ਲੱਗਣ ਕਰਕੇ ਗੰਭੀਰ ਹਨ ਤੇ ਇੱਕ ਬੱਚੀ ਅਨੰਨਿਆ ਪੁੱਤਰੀ ਅਮਿਤ ਧੀਮਾਨ ਦੀ ਹਾਲਤ ਠੀਕ ਹੈ। ਇਸ ਤੋਂ ਬਿਨਾਂ ਅਮਰ ਹਸਪਤਾਲ ਵਿੱਚ ਦਾਖਲ 4 ਬੱਚਿਆਂ ਵਿੱਚ ਤਨਵੀ ਬਾਂਸਲ, ਅਨਿਕਾ, ਅਸੁਮਾਨ ਬਾਂਸਲ ਤੇ ਸਿਫ਼ਤ ਸ਼ਾਮਲ ਹਨ। ਮਨੀਪਾਲ ਹਸਪਤਾਲ ਵਿੱਚ ਦਾਖਲ ਬੱਚੀ ਨਕਸ਼ਿਕਾ ਪੁੱਤਰੀ ਗੌਰਵ ਸਿੰਗਲਾ ਦੀ ਹਾਲਤ ਠੀਕ ਹੈ। ਜਾਣਕਾਰੀ ਮੁਤਾਬਕ ਇਹ 7 ਬੱਚੇ ਇੱਕ ਇਨੋਵਾ ਕਾਰ ਵਿੱਚ ਸਵਾਰ ਸਨ ਜੋ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸਮਾਣਾ ਏਰੀਏ ਵਿੱਚ ਸਥਿਤ ਆਪਣੇ ਘਰਾਂ ਨੂੰ ਪਰਤ ਰਹੇ ਸਨ।
ਇਸ ਦੌਰਾਨ ਪਟਿਆਲਾ ਸਮਾਣਾ ਰੋਡ ’ਤੇ ਸਥਿਤ ਪਿੰਡ ਢੈਂਠਲ ਅਤੇ ਨਸੂਪੁਰ ਦੇ ਨਜ਼ਦੀਕ ਇੱਕ ਟਿੱਪਰ ਨੇ ਇਸ ਇਨੋਵਾ ਨੂੰ ਟੱਕਰ ਮਾਰ ਦਿੱਤੀ। ਜ਼ੋਰਦਾਰ ਟੱਕਰ ਤੋਂ ਬਾਅਦ ਇਨੋਵਾ ਇੱਕ ਦਰਖਤ ਨਾਲ ਜਾ ਟਕਰਾਈ। ਹਾਦਸੇ ਪਿੱਛੋਂ ਕਾਰ ਨੂੰ ਜੇਸੀਬੀ ਨਾਲ ਸਿੱਧੀ ਕਰ ਕੇ ਵਿੱਚੋਂ ਬੱਚਿਆਂ ਨੂੰ ਕੱਢਿਆ ਜਾ ਸਕਿਆ। ਪਟਿਆਲਾ ਦੇ ਐਸਪੀ ਪਲਵਿੰਦਰ ਸਿੰਘ ਚੀਮਾ ਨੇ ਇਸ ਦੁਖਦਾਈ ਹਾਦਸੇ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੀ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਹਾਦਸੇ ਵਿਚ ਹੋਈਆਂ ਮੌਤਾਂ ਉਤੇ ਡੂੰਘਾ ਦੁਖ ਜ਼ਾਹਰ ਕੀਤਾ। ਇਸ ਦੌਰਾਨ ਹੋਰ ਅਧਿਕਾਰੀ ਤੇ ਆਗੂ ਵੀ ਹਸਪਤਾਲ ਪਹੁੰਚੇ
DC honours badminton player with medal
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ