ਮੰਜੂ ਰਾਣੀ ਨੇ ਮੁਸਤਫਾ ਹਾਜਰੁਲਾਹੋਵਿਚ ਯਾਦਗਾਰੀ ਟੂਰਨਾਮੈਂਟ ’ਚ ਸੋਨ ਤਮਗਾ
ਮੰਜੂ ਰਾਣੀ ਨੇ ਅਫਗਾਨਿਸਤਾਨ ਦੀ ਸਾਦੀਆ ਬ੍ਰੋਮਾਂਦ ਨੂੰ ਫਾਈਨਲ ਵਿਚ 3-0 ਨਾਲ ਹਰਾ ਕੇ ਐਤਵਾਰ ਨੂੰ ਬੋਸਨੀਆ ਤੇ ਹਰਜੇਗੋਵਿਨਾ ਦੇ ਸਾਰਾਜੀਵੋ ਵਿਚ ਚੱਲ ਰਹੇ 21ਵੇਂ ਮੁਸਤਫਾ ਹਾਜਰੁਲਾਹੋਵਿਚ ਯਾਦਗਾਰੀ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਿਆ। ਭਾਰਤ ਨੇ ਪ੍ਰਤੀਯੋਗਿਤਾ ਦਾ ਅੰਤ 9 ਸੋਨ ਤੇ 1 ਚਾਂਦੀ ਤਮਗੇ ਨਾਲ ਕੀਤਾ।
ਮੰਜੂ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਟੂਰਨਾਮੈਂਟ ਦੀ ‘ਸਰਵਸ੍ਰੇਸ਼ਠ ਮਹਿਲਾ ਮੁੱਕੇਬਾਜ਼’ ਚੁਣਿਆ ਗਿਆ। ਪੁਰਸ਼ 51 ਕਿ. ਗ੍ਰਾ. ਭਾਰ ਵਰਗ ਦੇ ਫਾਈਨਲ ’ਚ ਬਰੂਨ ਸਿੰਘ ਸ਼ਾਗੋਲਸ਼ੇਮ ਨੇ ਪੋਲੈਂਡ ਦੇ ਜਾਕੂਬ ਸਲੋਮਿੰਸਕ ਨੂੰ 3-0 ਨਾਲ ਹਰਾਇਆ ਜਦਕਿ ਪੁਰਸ਼ਾਂ ਦੇ 57 ਕਿ. ਗ੍ਰਾ. ਭਾਰ ਵਰਗ ’ਚ ਆਕਾਸ਼ ਕੁਮਾਰ ਨੂੰ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਸਵੀਡਨ ਦੇ ਹਾਦੀ ਹੋਡਰਸ ਵਿਰੁੱਧ 1-2 ਨਾਲ ਹਾਰ ਝੱਲਣੀ ਪਈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ