ਮਹਾਂਕੁੰਭ: ਬਸੰਤ ਪੰਚਮੀ ’ਤੇ ਬਿਨਾਂ ਵਿਘਨ ਦੇ ਤੀਜਾ ‘ਅੰਮ੍ਰਿਤ ਇਸ਼ਨਾਨ’
ਅਧਿਕਾਰੀਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੰਗਮ ਇਲਾਕੇ ’ਚ ਸੁਰੱਖਿਆ ਅਤੇ ਭੀੜ ਪ੍ਰਬੰਧਨ ਦੇ ਕਈ ਉਪਰਾਲੇ ਕੀਤੇ ਸਨ ਤਾਂ ਜੋ ਕਿਸੇ ਵੀ ਮੰਦਭਾਗੀ ਘਟਨਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੜਕੇ ਸਾਢੇ ਤਿੰਨ ਵਜੇ ਤੋਂ ਹੀ ਆਪਣੀ ਸਰਕਾਰੀ ਰਿਹਾਇਸ਼ ਤੋਂ ਹਾਲਾਤ ’ਤੇ ਨਜ਼ਰ ਰੱਖ ਰਹੇ ਸਨ। ਡੀਆਈਜੀ (ਮਹਾਂਕੁੰਭ) ਵੈਭਵ ਕ੍ਰਿਸ਼ਨਾ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ ਕਿ ਭਾਰੀ ਭੀੜ ਵਾਲੇ ਇਲਾਕਿਆਂ ’ਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਮੇਲੇ ਦੇ ਇਲਾਕੇ ’ਚ ਵੱਡੇ ਤੜਕੇ ਤੋਂ ਹੀ ਗਸ਼ਤ ਸ਼ੁਰੂ ਕਰ ਦਿੱਤੀ ਸੀ। ਪਹੁ ਫੁਟਾਲੇ ’ਤੇ ਨਾਗਾ ਸਾਧੂਆਂ ਸਮੇਤ ਵੱਖ ਵੱਖ ਅਖਾੜਿਆਂ ਦੇ ਸਾਧ-ਸੰਤਾਂ ਨੇ ਤ੍ਰਿਵੇਣੀ ਸੰਗਮ ਵੱਲ ਚਾਲੇ ਪਾਏ ਅਤੇ ਸਵੇਰੇ 10 ਵਜੇ ਤੱਕ ਕਈ ਅਖਾੜਿਆਂ ਨੇ ਇਸ਼ਨਾਨ ਮੁਕੰਮਲ ਕਰ ਲਿਆ ਸੀ। -ਪੀਟੀਆਈ
ਮਹਾਂਕੁੰਭ ਨਗਰ:
ਬਸੰਤ ਪੰਚਮੀ ਮੌਕੇ ਤ੍ਰਿਵੇਣੀ ਸੰਗਮ ’ਤੇ ਜੁੜੇ ਸਾਧੂ ਅਤੇ ਸੰਤਾਂ ਨੇ ਸਿਆਸੀ ਆਗੂਆਂ ਨੂੰ ਸਨਾਤਨ ਧਰਮ ਦੀ ਦੁਰਵਰਤੋਂ ਖ਼ਿਲਾਫ਼ ਸਿਆਸੀ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਮਹਾਂਕੁੰਭ ’ਚ ਪ੍ਰਬੰਧਾਂ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸ਼ਲਾਘਾ ਕਰਦਿਆਂ ਆਗੂਆਂ ਨੂੰ ਸਿਆਸੀ ਲਾਹੇ ਲਈ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਉਨ੍ਹਾਂ ਭਗਦੜ ਮਗਰੋਂ ਮਹਾਂਕੁੰਭ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਘੇਰੇ ’ਚ ਲਿਆ। ਪੰਚ ਨਿਰਵਾਣੀ ਅਨੀ ਅਖਾੜੇ ਦੇ ਮਹੰਤ ਸੰਤੋਸ਼ ਦਾਸ ਸਤੂਆ ਬਾਬਾ ਮਹਾਰਾਜ ਨੇ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੂੰ ਕਿਹਾ ਕਿ ਉਨ੍ਹਾਂ ਕਦੇ ਵੀ ਸਨਾਤਨ ਧਰਮ ਦਾ ਸਤਿਕਾਰ ਨਹੀਂ ਕੀਤਾ ਹੈ ਅਤੇ ਹੁਣ ਉਹ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰਨ। ਚਿਨਮਯਾਨੰਦ ਬਾਪੂ ਨੇ ਅੱਜ ਦੇ ‘ਅੰਮ੍ਰਿਤ ਇਸ਼ਨਾਨ’ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ‘ਅੰਮ੍ਰਿਤ ਇਸ਼ਨਾਨ’ ਤੋਂ ਪਹਿਲਾਂ ਜੂਨਾ ਅਖਾੜੇ ਦੇ ਪੀਠਾਧੀਸ਼ਵਰ ਅਚਾਰਿਆ ਮਹਾਮੰਡਲੇਸ਼ਵਰ ਅਵਧੇਸ਼ਾਨੰਦ ਗਿਰੀ ਮਹਾਰਾਜ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ ਕਿ ਪੂਰੀ ਦੁਨੀਆ ਭਾਰਤ ਦੀ ਸਮਾਜਿਕ ਸਦਭਾਵਨਾ ਅਤੇ ਅਧਿਆਤਮਕ ਕਦਰਾਂ-ਕੀਮਤਾਂ ਵੱਲ ਦੇਖ ਰਹੀ ਹੈ ਅਤੇ ਮਹਾਂਕੁੰਭ ’ਚ ਏਕਤਾ ਦਿਖਾਈ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ