ਸਾਬਕਾ ਪ੍ਰਧਾਨ ਦੇ ਪੋਤਰੇ ਨੇ ਕਾਲਾਂਵਾਲੀ ਦੇ ਐਸਡੀਐਮ ਨੂੰ ਸੌਂਪਿਆ ਪੱਤਰ, ਜਾਇਦਾਦ ਨੂੰ ਲੈ ਕੇ ਕੀਤੀ ਵੱਡੀ ਮੰਗ
Dera Jagmalwali case : ਅੱਜ ਡੇਰਾ ਜਗਮਾਲਵਾਲੀ ਦੀ ਜਾਇਦਾਦ ਸਬੰਧੀ ਸਾਬਕਾ ਪ੍ਰਧਾਨ ਸਰਦਾਰ ਤੀਰਥ ਸਿੰਘ ਦੇ ਪੋਤਰੇ ਗੁਰਦਾਸ ਸਿੰਘ ਦੀ ਤਰਫੋਂ ਕਾਲਾਂਵਾਲੀ ਦੇ ਐਸ.ਡੀ.ਐਮ ਅਤੇ ਤਹਿਸੀਲਦਾਰ ਨੂੰ ਇੱਕ ਰਸਮੀ ਮੰਗ ਪੱਤਰ ਦਿੱਤਾ ਗਿਆ ਕਿ ਡੇਰਾ ਜਗਮਾਲਵਾਲੀ ਦੇ ਟਰੱਸਟ ਦੀ ਵਸੀਅਤ ਨੂੰ ਦਿੱਲੀ ਦੀ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ। ਐਸ.ਡੀ.ਐਮ ਸਾਹਿਬਾਨ ਨੂੰ ਬੇਨਤੀ ਕੀਤੀ ਗਈ ਕਿ ਜਦੋਂ ਤੱਕ ਦਿੱਲੀ ਦੀ ਅਦਾਲਤ ਵੱਲੋਂ ਇਸ ਕੇਸ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਡੇਰਾ ਜਗਮਾਲਵਾਲੀ, ਸੱਚਾ ਸੌਦਾ ਰੂਹਾਨੀ ਸਤਿਸੰਗ ਟਰੱਸਟ, ਸਤਿਗੁਰੂ ਸਿਮਰਨ ਸੁਸਾਇਟੀ ਅਤੇ ਸਤਿਗੁਰੂ ਐਜੂਕੇਸ਼ਨਲ ਸੁਸਾਇਟੀ ਜਗਮਾਲਵਾਲੀ, ਪਿੱਪਲੀ, ਜਲਾਲਆਣਾ, ਅਸੀਰ ਤਹਿਸੀਲ ਕਾਲਾਂਵਾਲੀ, ਜ਼ਿਲ੍ਹਾ ਸਿਰਸਾ ਵਿੱਚ ਸਥਿਤ ਕਿਸੇ ਵੀ ਕਿਸਮ ਦੀ ਜਾਇਦਾਦ ਦੀ ਕੋਈ ਵੀ ਵਿਕਰੀ, ਡੀਡ ਜਾਂ ਤੋਹਫ਼ਾ, ਵਿਰਾਸਤ ਆਦਿ ਨਹੀਂ ਹੋਣੀ ਚਾਹੀਦੀ। ਇਸ ਤੋਂ ਪਹਿਲਾਂ ਵੀ 20/11/2024 ਨੂੰ ਐਸ.ਡੀ.ਐਮ ਅਤੇ ਤਹਿਸੀਲਦਾਰ ਕਾਲਾਂਵਾਲੀ ਵੱਲੋਂ ਕਾਨੂੰਨੀ ਨੋਟਿਸ ਪ੍ਰਾਪਤ ਕੀਤਾ ਜਾ ਚੁੱਕਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ