ਭਾਖੜਾ ਨਹਿਰ ’ਚ ਡਿੱਗੀ ਜੀਪ, ਮਸਾਂ ਬਚੇ ਗੱਡੀ ਸਵਾਰ ਨੌਜਵਾਨ
ਸਮਾਣਾ : ਮੰਗਲਵਾਰ ਦੁਪਹਿਰ ਬਾਅਦ ਸਮਾਣਾ-ਪਟਿਆਲਾ ਸੜਕ ’ਤੇ ਭਾਖੜਾ ਪੁਲ ਨੇੜੇ ਇਕ ਬੋਲੈਰੋ ਗੱਡੀ ਦਾ ਭਾਖੜਾ ਨਹਿਰ ’ਚ ਅਚਾਨਕ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਇਕੱਤਰ ਲੋਕਾਂ ਨੇ ਬੋਲੈਰੋ ਜੀਪ ਨੂੰ ਭਾਖੜਾ ਨਹਿਰ ’ਚੋਂ ਕਰੇਨ ਨਾਲ ਬਾਹਰ ਕੱਢਵਾਇਆ। ਜਾਣਕਾਰੀ ਦਿੰਦਿਆਂ ਰਾਹਗੀਰਾਂ ਨੇ ਦੱਸਿਆ ਕਿ ਬੋਲੈਰੋ ਗੱਡੀ ’ਚ ਸਵਾਰ ਪ੍ਰਭ ਸਿੰਘ ਅਤੇ ਸਤਨਾਮ ਸਿੰਘ ਵਾਸੀ ਪਿੰਡ ਫਤਿਹਮਾਜਰੀ ਜੋ ਪਟਿਆਲਾ ਵੱਲੋਂ ਸਮਾਣਾ ਆ ਰਹੇ ਸਨ ਕਿ ਭਾਖੜਾ ਪੁਲ ਨੇੜੇ ਬੋਲੈਰੋ ਦੀ ਰਫਤਾਰ ਤੇਜ਼ ਹੋਣ ਕਾਰਨ ਘਬਰਾ ਕੇ ਅਚਾਨਕ ਹੈਂਡ ਬਰੇਕ ਲਾ ਦਿੱਤੇ ਜਾਣ ਕਾਰਨ ਗੱਡੀ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ।
ਬੋਲੈਰੋ ਸਵਾਰ ਦੋਵੇਂ ਨੌਜਵਾਨਾਂ ਵੱਲੋਂ ਰੌਲਾ ਪਾਉਣ ’ਤੇ ਰਾਹਗੀਰਾਂ ਨੇ ਨਹਿਰ ’ਚ ਛਾਲਾਂ ਮਾਰ ਕੇ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜ਼ਿਕਰਯੋਗ ਹੈ ਕਿ ਨਹਿਰੀ ਵਿਭਾਗ ਵੱਲੋਂ ਭਾਖੜਾ ਨਹਿਰ ਦੀ ਮੁਰੰਮਤ ਦਾ ਕਈ ਦਿਨਾਂ ਤੋਂ ਕੰਮ ਚੱਲਣ ਕਾਰਨ ਪਾਣੀ ਦਾ ਵਹਾਅ ਕਾਫੀ ਘੱਟ ਕੀਤਾ ਹੋਇਆ ਹੈ, ਜਿਸ ਕਾਰਣ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ