ਜੰਮੂ ਦੇ ਕਿਸਾਨਾਂ ਲਈ ਆਫ਼ਤ ਬਣਿਆ ਮੀਂਹ, ਹੜ੍ਹ ਕਾਰਨ ਤਬਾਹ ਹੋਈਆਂ ਝੋਨੇ ਤੇ ਸੇਬ ਦੀਆਂ ਫ਼ਸਲਾਂ
ਇਸ ਸਾਲ ਦੇਸ਼ ਦੇ ਕਈ ਰਾਜਾਂ ਵਿੱਚ ਮਾਨਸੂਨ ਦੀ ਬਰਸਾਤ ਨੇ ਕਹਿਰ ਮਚਾ ਦਿੱਤਾ। ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰਾਂ ਅਤੇ ਪਿੰਡਾ ਵਿਚ ਪਾਣੀ ਭਰ ਜਾਣ ਅਤੇ ਹੜ੍ਹਾਂ ਦੇ ਆਉਣ ਨਾਲ ਆਮ ਆਦਮੀ ਤੋਂ ਲੈ ਕੇ ਕਿਸਾਨਾਂ ਤੱਕ ਸਾਰੇ ਲੋਕ ਬਹੁਤ ਪਰੇਸ਼ਾਨ ਹੋਏ। ਇਸ ਵਾਰ ਦੀ ਮਾਨਸੂਨ ਨੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ। ਦੂਜੇ ਪਾਸੇ ਜੰਮੂ-ਕਸ਼ਮੀਰ ਵਿਚ ਪਿਛਲੇ ਕਈ ਦਿਨਾਂ ਤੋਂ ਭਾਰੀਂ ਮੀਂਹ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਨੇ ਤਬਾਹੀ ਮਚਾ ਕੇ ਰੱਖੀ ਹੋਈ ਸੀ, ਜਿਸ ਕਾਰਨ ਬਹੁਤ ਸਾਰੀਆਂ ਥਾਵਾਂ 'ਤੇ ਪਾਣੀ ਭਰ ਗਿਆ।ਕਈ ਦਿਨਾਂ ਤੋਂ ਜਾਰੀ ਭਾਰੀ ਬਾਰਿਸ਼ ਨੇ ਜੰਮੂ-ਕਸ਼ਮੀਰ ਦੀ ਖੇਤੀਬਾੜੀ ਆਰਥਿਕਤਾ 'ਤੇ ਵੀ ਵੱਡਾ ਪ੍ਰਭਾਵ ਪਾਇਆ ਹੈ। ਸੂਤਰੀਂ ਮੁਤਾਬਕ ਇੱਥੇ ਹਜ਼ਾਰਾਂ ਹੈਕਟੇਅਰ ਖੇਤੀਬਾੜੀ ਜ਼ਮੀਨ ਮੀਂਹ ਕਾਰਨ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ। ਪਾਣੀ ਦੀ ਲਪੇਟ ਵਿਚ ਆਉਣ ਕਾਰਨ ਝੋਨੇ ਦੇ ਖੇਤਾਂ ਅਤੇ ਸੇਬ ਦੇ ਬਾਗਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਸੂਤਰਾਂ ਮੁਤਾਬਕ 25850 ਹੈਕਟੇਅਰ ਰਕਬੇ ਵਿੱਚ ਉਗਾਈਆਂ ਗਈਆਂ ਝੋਨਾ, ਮੱਕੀ, ਬਾਜਰਾ, ਦਾਲਾਂ, ਚਾਰਾ, ਸਬਜ਼ੀਆਂ ਦੀਆਂ ਫ਼ਸਲਾਂ ਮੀਂਹ ਨਾਲ ਤਬਾਹ ਹੋ ਗਈਆਂ ਹਨ। ਇਨ੍ਹਾਂ ਵਿੱਚੋਂ 19441 ਹੈਕਟੇਅਰ ਰਕਬਾ ਅਜਿਹਾ ਹੈ, ਜਿੱਥੇ ਫ਼ਸਲਾਂ ਦੇ ਨੁਕਸਾਨ ਦੀ ਹੱਦ 33 ਫ਼ੀਸਦੀ ਤੋਂ ਵੱਧ ਹੈ।ਕਈ ਦਿਨਾਂ ਤੋਂ ਜਾਰੀ ਭਾਰੀ ਬਾਰਿਸ਼ ਨੇ ਜੰਮੂ-ਕਸ਼ਮੀਰ ਦੀ ਖੇਤੀਬਾੜੀ ਆਰਥਿਕਤਾ 'ਤੇ ਵੀ ਵੱਡਾ ਪ੍ਰਭਾਵ ਪਾਇਆ ਹੈ। ਸੂਤਰੀਂ ਮੁਤਾਬਕ ਇੱਥੇ ਹਜ਼ਾਰਾਂ ਹੈਕਟੇਅਰ ਖੇਤੀਬਾੜੀ ਜ਼ਮੀਨ ਮੀਂਹ ਕਾਰਨ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ। ਪਾਣੀ ਦੀ ਲਪੇਟ ਵਿਚ ਆਉਣ ਕਾਰਨ ਝੋਨੇ ਦੇ ਖੇਤਾਂ ਅਤੇ ਸੇਬ ਦੇ ਬਾਗਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਸੂਤਰਾਂ ਮੁਤਾਬਕ 25850 ਹੈਕਟੇਅਰ ਰਕਬੇ ਵਿੱਚ ਉਗਾਈਆਂ ਗਈਆਂ ਝੋਨਾ, ਮੱਕੀ, ਬਾਜਰਾ, ਦਾਲਾਂ, ਚਾਰਾ, ਸਬਜ਼ੀਆਂ ਦੀਆਂ ਫ਼ਸਲਾਂ ਮੀਂਹ ਨਾਲ ਤਬਾਹ ਹੋ ਗਈਆਂ ਹਨ। ਇਨ੍ਹਾਂ ਵਿੱਚੋਂ 19441 ਹੈਕਟੇਅਰ ਰਕਬਾ ਅਜਿਹਾ ਹੈ, ਜਿੱਥੇ ਫ਼ਸਲਾਂ ਦੇ ਨੁਕਸਾਨ ਦੀ ਹੱਦ 33 ਫ਼ੀਸਦੀ ਤੋਂ ਵੱਧ ਹੈ।