ਜੈ ਇੰਦਰ ਕੌਰ ਨੇ ਨਵੇਂ ਨਿਯੁਕਤ ਕੀਤੇ ਗਏ ਮੰਡਲ ਪ੍ਰਧਾਨਾਂ ਨੂੰ ਦਿੱਤੀ ਵਧਾਈ
27 ਅਪ੍ਰੈਲ, ਪਟਿਆਲਾ
ਅੱਜ ਭਾਜਪਾ ਜ਼ਿਲਾ ਪਟਿਆਲਾ ਸ਼ਹਿਰੀ ਦੀ ਇੱਕ ਸੰਗਠਨ ਬੈਠਕ ਸਥਾਨਕ ਬੁੰਦੇਲਾ ਮੰਦਿਰ ਵਿਖੇ ਕੀਤੀ ਗਈ। ਜਿਸ ਵਿੱਚ ਖਾਸ ਤੌਰ 'ਤੇ ਭਾਜਪਾ ਪੰਜਾਬ ਸੂਬਾ ਪ੍ਰਧਾਨ ਅਤੇ ਸੰਗਠਨ ਦੇ ਚੁਣਾਵ ਅਧਿਕਾਰੀ ਸ਼੍ਰੀ ਸੁਭਾਸ਼ ਸ਼ਰਮਾ ਜੀ ਅਤੇ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਮੌਜੂਦ ਰਹੇ। ਇਸ ਮੀਟਿੰਗ ਦੀ ਰਹਿਨੁਮਾਈ ਸ਼੍ਰੀ ਵਰੁਣ ਜਿੰਦਲ ਦੁਆਰਾ ਕੀਤੀ ਗਈ। ਇਸ ਮੌਕੇ 'ਤੇ ਜ਼ਿਲਾ ਚੁਣਾਵ ਅਧਿਕਾਰੀ ਡਾ. ਸੁਭਾਸ਼ ਸ਼ਰਮਾ ਜੀ ਨੇ ਚੁਣਾਵ ਪ੍ਰਕਿਰਿਆ ਨੂੰ ਪੂਰਾ ਕਰਦਿਆਂ, ਪ੍ਰਦੇਸ਼ ਦੀਆਂ ਵੱਲੋਂ ਨਿਯੁਕਤ ਕੀਤੇ ਗਏ ਮੰਡਲ ਪ੍ਰਧਾਨਾਂ ਨੂੰ ਨਿਯੁਕਤ ਕੀਤਾ ਗਿਆ, ਜੋ ਮੰਡਲ ਪ੍ਰਧਾਨ ਨਿਯੁਕਤ ਕੀਤੇ ਗਏ ਉਹ ਹਨ: ਕਿਲ੍ਹਾ ਮੁਬਾਰਕ ਮੰਡਲ ਸਿਕੰਦਰ ਚੌਹਾਨ, ਸਟੇਡੀਅਮ ਮੰਡਲ ਨਿਖਿਲ ਬਾਤਿਸ਼, ਸਨੌਰੀ ਗੇਟ ਮੰਡਲ ਹਰੀਸ਼ ਕਪੂਰ, ਥਾਪਰ ਮੰਡਲ ਡਾ. ਸੰਦੀਪ ਯਾਦਵ, ਤੋਪਖਾਨਾ ਮੋਰ ਰਾਜੀਵ ਸ਼ਰਮਾ, ਲਹਿਲ ਮੰਡਲ ਰਜਨੀ ਸ਼ਰਮਾ, ਯੂਨੀਵਰਸਿਟੀ ਮੰਡਲ ਇੰਦਰ ਨਾਰੰਗ, ਬਾਰਨ ਮੰਡਲ ਗੁਰਧਿਆਨ ਸਿੰਘ, ਤ੍ਰਿਪੁਰੀ ਮੰਡਲ ਡਾ. ਆਰ. ਕੇ. ਸਿੰਧੀ, ਆਲੋਵਾਲ ਮੰਡਲ ਗੁਰਭਜਨ ਸਿੰਘ।
ਇਸ ਤੋਂ ਬਾਅਦ ਜੈ ਇੰਦਰ ਕੌਰ ਨੇ ਨਵੇਂ ਨਿਯੁਕਤ ਕੀਤੇ ਗਏ ਮੰਡਲ ਪ੍ਰਧਾਨਾਂ ਨੂੰ ਵਧਾਈ ਦਿੱਤੀ ਅਤੇ ਭਾਜਪਾ ਦਾ ਕੰਮ ਘਰ-ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੈ ਇੰਦਰ ਕੌਰ ਨੇ ਵਰਕਰਾਂ ਦਾ ਉਤਸਾਹ ਵਿੱਚ ਵਧਾਇਆ ਅਤੇ ਮੰਡਲ ਪ੍ਰਧਾਨ ਦੀ ਜਿੰਮੇਵਾਰੀ ਬਾਰੇ ਜਾਣੂ ਕਰਵਾਇਆ।
ਮੀਡੀਆ ਨਾਲ ਗੱਲਬਾਤ ਕਰਦੇ ਜੈ ਇੰਦਰ ਕੌਰ ਬੋਲੇ ਕਿ "2027 ਵਿੱਚ ਭਾਜਪਾ ਦੀ ਜਿੱਤ ਨਿਸ਼ਚਿਤ ਹੈ, ਮੰਡਲ ਪ੍ਰਧਾਨਾਂ ਦੀ ਨਿਯੁਕਤੀ ਨਾਲ ਹੁਣ ਮੋਦੀ ਜੀ ਦੀਆਂ ਨੀਤੀਆਂ ਹਰ ਘਰ ਹਰ ਪਿੰਡ ਅਸਾਨੀ ਨਾਲ ਪਹੁੰਚਣਗੀਆਂ। ਇਸ ਮੌਕੇ 'ਤੇ ਜਨਰਲ ਸਕੱਤਰ ਹਰਦੇਵ ਸਿੰਘ ਬੱਲੀ, ਕੇ ਕੇ ਸ਼ਰਮਾ, ਸਹਿ ਚੁਣਾਵ ਅਧਿਕਾਰੀ ਸ਼੍ਰੀ ਏਸ ਕੇ ਦੇਵ,ਸਹਿ ਚੁਣਾਵ ਅਧਿਕਾਰੀ ਅਤੁਲ ਜੋਸ਼ੀ, ਅਮਰ ਚੰਦ ਡਬੀ, ਅਨਿਲ ਮੰਗਲਾ, ਵਰਿੰਦਰ ਗੁਪਤਾ, ਨਕੁਲ ਸੋਫਤ ਦੇ ਇਲਾਵਾ ਕਾਫੀ ਸੰਖਿਆ ਵਿੱਚ ਭਾਜਪਾ ਵਰਕਰ ਮੌਜੂਦ ਰਹੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ