ਵਿਨੇਸ਼ ਦੇ ਅਯੋਗ ਕਰਾਰ ਹੋਣ 'ਤੇ ਬੋਲੇ ਹਰਸਿਮਰਤ ਬਾਦਲ, 'ਫਿਰ ਕਰੇਗੀ ਸ਼ਾਨਦਾਰ ਵਾਪਸੀ'
ਭਾਰ ਵੱਧ ਜਾਣ ਕਾਰਨ ਓਲੰਪਿਕ ਤੋਂ ਬਾਹਰ ਹੋਈ ਖਿਡਾਰਣ ਵਿਨੇਸ਼ ਫੋਗਾਟ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਉਸ ਦਾ ਹੌਂਸਲਾ ਵਧਾਇਆ ਹੈ। ਬੀਬਾ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਵਿਨੇਸ਼ ਫੋਗਾਟ ਲੱਖਾਂ ਲੋਕਾਂ ਦੀ ਪ੍ਰੇਰਨਾ ਹੈ ਅਤੇ ਰਹੇਗੀ। ਉਸ ਨੇ ਸਿਖ਼ਰ ਤੱਕ ਪੁੱਜਣ ਲਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਆਖ਼ਰੀ ਪੜਾਅ 'ਤੇ ਉਹ ਅਸਫ਼ਲ ਰਹੀ ਅਤੇ ਆਪਣੇ ਭਾਰ ਨੂੰ ਬਰਕਰਾਰ ਨਾ ਰੱਖਣ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ।
ਮੈਨੂੰ ਯਕੀਨ ਹੈ ਕਿ ਉਹ ਇਸ ਹਾਰ ਤੋਂ ਉੱਭਰ ਕੇ ਫਿਰ ਸ਼ਾਨਦਾਰ ਵਾਪਸੀ ਕਰੇਗੀ। ਮੈਂ ਪੂਰੇ ਦੇਸ਼ ਨਾਲ ਮਿਲ ਕੇ ਉਸ ਦੇ ਭਵਿੱਖ ਦੇ ਮੁਕਾਬਲਿਆਂ 'ਚ ਸਫ਼ਲਤਾ ਦੀ ਕਾਮਨਾ ਕਰਦੀ ਹਾਂ। ਦੱਸਣਯੋਗ ਹੈ ਕਿ ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਭਾਰ ਵੱਧ ਜਾਣ ਕਾਰਨ ਪੈਰਿਸ 'ਚ ਖੇਡੇ ਜਾ ਰਹੇ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤਾ ਗਿਆ ਹੈ।
ਦਰਅਸਲ ਕੁਸ਼ਤੀ 'ਚ ਕਿਸੇ ਵੀ ਪਹਿਲਵਾਨ ਨੂੰ ਸਿਰਫ 100 ਗ੍ਰਾਮ ਵਾਧੂ ਭਾਰ ਭੱਤਾ ਮਿਲਦਾ ਹੈ। ਜੇਕਰ ਵਿਨੇਸ਼ ਦਾ ਵਜ਼ਨ 50 ਕਿੱਲੋ, 100 ਗ੍ਰਾਮ ਹੁੰਦਾ ਤਾਂ ਉਹ ਗੋਲਡ ਮੈਡਲ ਦਾ ਮੈਚ ਜਿੱਤ ਸਕਦੀ ਸੀ ਪਰ ਉਸ ਦਾ ਭਾਰ 50 ਗ੍ਰਾਮ ਵੱਧ ਨਿਕਲਿਆ ਅਤੇ ਇਸ ਕਾਰਨ ਉਸ ਦਾ ਓਲੰਪਿਕ ਤਮਗਾ ਜਿੱਤਣ ਦਾ ਸੁਫ਼ਨਾ ਚਕਨਾਚੂਰ ਹੋ ਗਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ