ਰਾਜਸਥਾਨ ਸਰਕਾਰ ਵੀ.ਆਈ.ਪੀ. ਉਡਾਣਾਂ ਲਈ ਇਕ ਨਿੱਜੀ ਕੰਪਨੀ ਨਾਲ ਲੀਜ ਜਾਂ ਕਿਰਾਏ 'ਤੇ ਹੈਲੀਕਾਪਟਰ ਲਵੇਗੀ ਅਤੇ ਇਸ ਯੋਜਨਾ 'ਤੇ ਹਰ ਸਾਲ ਲਗਗ 23.79 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਵਿਧਾਨ ਸਭਾ 'ਚ ਕਾਂਗਰਸ ਵਿਧਾਇਕ ਸ਼ਿਖਾ ਮੀਲ ਬਰਾਲਾ ਵਲੋਂ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਸੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਦੱਸਿਆ ਕਿ ਮੌਜੂਦਾ ਸਮੇਂ ਉਸ ਕੋਲ ਕੋਈ ਹਵਾਈ ਜਹਾਜ਼ ਜਾਂ ਹੈਲੀਕਾਪਟਰ ਨਹੀਂ ਹੈ।
ਸਰਕਾਰ ਅਨੁਸਾਰ, ਉਸ ਨੇ 5 ਜੂਨ 2024 ਨੂੰ ਰੇਡਬਰਡ ਏਅਰਵੇਜ਼ ਪ੍ਰਾਈਵੇਟ ਲਿਮਟਿਡ ਤੋਂ ਹੈਲੀਕਾਪਟਰ ਨੂੰ ਲੀਜ ਜਾਂ ਕਿਰਾਏ 'ਤੇ ਲੈਣ ਦਾ ਠੇਕਾ ਦਿੱਤਾ ਅਤੇ ਇਸ 'ਤੇ ਹਰ ਸਾਲ 23.79 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਣਾ ਅਨੁਮਾਨਤ ਹੈ। ਸਰਕਾਰ ਅਨੁਸਾਰ, ਪਿਛਲੇ ਚਾਰ ਸਾਲਾਂ 'ਚ ਉਸ ਨੇ ਹੈਲੀਕਾਪਟਰ ਅਚੇ ਜਹਾਜ਼ ਸੇਵਾ ਲਈ ਕਿਰਾਏ ਵਜੋਂ 2020-21 'ਚ 8.03 ਕਰੋੜ ਰੁਪਏ, 2021-22 'ਚ 7.19 ਕਰੋੜ ਰੁਪਏ, 2022-23 'ਚ 31.30 ਕਰੋੜ ਰੁਪਏ ਅਤੇ 2023-24 'ਚ 29.94 ਕਰੋੜ ਰੁਪਏ ਖਰਚ ਕੀਤੇ। ਵਿਧਾਇਕ ਬਰਾਲਾ ਨੇ ਇਕ ਸਵਾਲ 'ਤੇ ਕਿਹਾ ਕਿ ਹੈਲੀਕਾਪਟਰ ਲੀਜ 'ਤੇ ਲੈਣ 'ਤੇ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਹੈਲੀਕਾਪਟਰ ਖਰੀਦਣ ਬਿਹਤਰ ਹੁੰਦਾ। ਉਨ੍ਹਾਂ ਕਿਹਾ,''ਜੇਕਰ ਸਰਕਾਰ ਨੇ ਇਸ ਰਾਸ਼ੀ ਤੋਂ ਹੈਲੀਕਾਪਟਰ ਖਰੀਦੇ ਹੁੰਦੇ ਤਾਂ ਭਵਿੱਖ 'ਚ ਸਰਕਾਰੀ ਖਜ਼ਾਨੇ 'ਤੇ ਬੋਝ ਘੱਟ ਕਰਨ 'ਚ ਮਦਦ ਮਿਲਦੀ।''
DC honours badminton player with medal
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ