PATIALA (Lovepreet) : ਘਰ ਦੀ ਰਸੋਈ ਚੋਂ ਅਸੀਂ ਰੋਜ਼ਾਨਾ ਸਿਹਤ ਸਬੰਧੀ ਤੁਹਾਨੂੰ ਕੁਝ ਅਜਿਹੇ ਨੁਸਖੇ ਦਸਦੇ ਹਾਂ ਜੋ ਕਿ ਤੁਹਾਡੇ ਲਈ ਬੇਹੱਦ ਲਾਹੇਵੰਦ ਸਾਬਿਤ ਹੁੰਦੇ ਨੇ। ਉਨ੍ਹਾਂ ਵਿਚ ਹੀ ਅੱਜ ਤੁਹਾਨੂੰ ਦਸਦੇ ਹਾਂ ਖਾਣੇ ਦੀ ਬੇੱਹਦ ਲਾਜ਼ਮੀ ਚੀਜ਼ ਜ਼ੀਰੇ ਦੀ। ਜ਼ੀਰਾ ਸਿਰਫ ਭੋਜਨ ਦਾ ਹੀ ਸੁਆਦ ਨਹੀਂ ਵਧਾਉਂਦਾ ਸਗੋਂ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜੇਕਰ ਇਸ ਦਾ ਪਾਣੀ ਬਣਾ ਕੇ ਪੀਤਾ ਜਾਵੇ ਤਾਂ ਇਹ ਕਈ ਰੋਗਾਂ ਨਾਲ ਲੜਣ 'ਚ ਮਦਦ ਕਰਦਾ ਹੈ। ਜ਼ੀਰਾ ਕਲੈਸਟ੍ਰੋਲ ਕੰਟਰੋਲ ਕਰਦਾ ਹੈ। ਇੰਨਾ ਹੀ ਨਹੀਂ ਇਹ ਫੈਟ ਨੂੰ ਸਰੀਰ 'ਚ ਬਣਨ ਤੋਂ ਰੋਕਦਾ ਹੈ। ਜ਼ੀਰਾ ਭਾਰ ਵਧਣ ਤੋਂ ਵੀ ਰੋਕਦਾ ਹੈ। ਇਸ ਦੇਲ ਈ ਦੋ ਵੱਡੇ ਚਮਚ ਜ਼ੀਰਾ ਇਕ ਗਿਲਾਸ ਪਾਣੀ 'ਚ ਭਿਓਂ ਕੇ ਰਾਤ ਨੂੰ ਰੱਖ ਦਿਉ। ਇਸ ਨਾਲ ਸਰੀਰ ਦੇ ਕਿਸੇ ਵੀ ਕੋਨੇ 'ਚ ਜਮ੍ਹਾਂ ਗ਼ੈਰ-ਲੋੜੀਂਦੀ ਚਰਬੀ ਸਰੀਰ ਤੋਂ ਬਾਹਰ ਨਿਕਲ ਜਾਵੇਗੀ। ਬਾਰ ਵੀ ਹੌਲੀ-ਹੌਲੀ ਘਟਣ ਲਗਦਾ ਹੈ।ਆਓ ਜਾਣੀਏ ਇਸ ਦੇ ਫਾਈਦੇ।ਜਾਂਦਾ ਹੈ ਅਤੇ ਜ਼ੀਰੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ ਅਤੇ ਬੁਖ਼ਾਰ ਵੀ ਜਲਦੀ ਠੀਕ ਹੋ ਜਾਂਦਾ ਹੈ।
2. ਪੇਟ ਦਰਦ — ਪੇਟ ਦੀ ਗੈਸ, ਪੇਟ ਦਾ ਦਰਦ ਤੋਂ ਪਰੇਸ਼ਾਨ ਲੋਕ ਜ਼ੀਰੇ ਦੇ ਪਾਣੀ ਦੀ ਵਰਤੋਂ ਕਰਨ। ਇਸ ਨਾਲ ਉਕਤ ਸਮੱਸਿਆਵਾਂ ਤੋਂ ਮੁਕਤੀ ਮਿਲ ਜਾਵੇਗੀ।
3. ਸਿਰ ਦਰਦ — ਬਹੁਤ ਸਾਰੇ ਲੋਕ ਸਿਰ ਦਰਦ ’ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਜ਼ੀਰੇ ਵਾਲਾ ਪਾਣੀ ਪੀਣਾ ਚਾਹੀਦਾ ਹੈ, ਇਸ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ
4. ਬੈਕਟੀਰੀਆ — ਇਸ ਦਾ ਪਾਣੀ ਸਰੀਰ 'ਚ ਮੌਜੂਦ ਬੈਕਟੀਰੀਆ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ ਅਤੇ ਵਾਈਰਸ ਤੋਂ ਵੀ ਬਚਿਆ ਜਾ ਸਕਦਾ ਹੈ।
5. ਇਮਯੂਨਿਟੀ — ਇਮਯੂਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਜ਼ੀਰੇ ਦੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ।
6. ਕਬਜ਼ — ਇਸ ਨੂੰ ਰੋਜ਼ ਪੀਣ ਨਾਲ ਕਬਜ਼ ਦੀ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ।
7. ਖੂਨ ਦੀ ਕਮੀ — ਜ਼ੀਰੇ ਦੇ ਪਾਣੀ ਵਿਚ ਆਈਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦਾ ਪਾਣੀ ਪੀਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ।
8. ਹਾਈ ਬੀ.ਪੀ — ਜੇਕਰ ਤੁਹਾਨੂੰ ਹਾਈ ਬੀ.ਪੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਜ਼ੀਰੇ ਵਾਲਾ ਪਾਣੀ ਪੀ ਸਕਦੇ ਹੋ। ਇਸ ਦਾ ਪਾਣੀ ਖੂਨ ਦੇ ਦੌਰੇ ਦੇ ਪੱਧਰ ਨੂੰ ਸਹੀ ਰੱਖਦਾ ਹੈ।
9. ਐਸੀਡੀਟੀ — ਐਸੀਡੀਟੀ ਤੋਂ ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਤੁਹਾਨੂੰ ਜ਼ੀਰੇ ਵਾਲੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਰੋਜ਼ ਖਾਲੀ ਪੇਟ ਪੀਣ ਨਾਲ ਐਸੀਡੀਟੀ ਤੋਂ ਛੁਟਕਾਰਾ ਮਿਲਦਾ ਹੈ।
10. ਚਮਕਦੀ ਚਮੜੀ – ਜੇਕਰ ਤੁਸੀਂ ਪਾਣੀ ਚਮੜੀ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਦਾ ਪਾਣੀ ਪੀਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਅਤੇ ਖੂਨ ਵੀ ਸਾਫ ਹੁੰਦਾ ਹੈ। 11. ਗੈਸ ਤੇ ਬਦਹਜ਼ਮੀ ਦੀ ਸਮੱਸਿਆ - ਗੈਸ ਤੇ ਬਦਹਜ਼ਮੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਜ਼ੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ।
ਉਮੀਦ ਹੈ ਤੁਸੀਂ ਇਸ ਨੁਸਖੇ ਦਾ ਇਸਤਮਾਲ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋਗੇ। ਅਤੇ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਲੋੜ ਪੈਣ ਤੇ ਦਵਾਈ ਤੋਂ ਬੇਹਤਰ ਇਨਾਂ ਨੁਸਖਿਆਂ ਨੂੰ ਤਵੱਜੋਂ ਦੇਵੋਗੇ। ਪੀਟੀਸੀ ਸਿਹਤ ਤੁਹਾਡੇ ਲਈ ਇਸ ਤਰ੍ਹਾਂ ਹੀ ਨਵੇਂ ਨਵੇਂ ਨੁਸਖੇ ਲਿਆਉਂਦਾ ਰਹੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ