ਬੋਰਵੈੱਲ 'ਚ ਫਸਿਆ ਆਰੀਅਨ ਹਾਰਿਆ ਜ਼ਿੰਦਗੀ ਦੀ ਜੰਗ, 56 ਘੰਟਿਆਂ ਬਾਅਦ Hook ਰਾਹੀਂ ਕੱਢਿਆ ਬਾਹਰ
150 ਫੁੱਟ ਡ੍ਰਿਲਿੰਗ ਹੋਈ ਪਰ ਬਚਾਇਆ ਨਹੀਂ ਜਾ ਸਕਿਆ
ਐੱਨ. ਡੀ. ਆਰ. ਐੱਫ., ਐੱਸ. ਡੀ. ਆਰ. ਐੱਫ., ਸਿਵਲ ਡਿਫੈਂਸ ਅਤੇ ਬੋਰਵੈੱਲ ਦੀ ਜਾਣਕਾਰੀ ਰੱਖਣ ਵਾਲੇ ਮਾਹਿਰ ਆਰੀਅਨ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਸਨ। ਬੋਰਵੈੱਲ ਨੇੜੇ ਪਾਈਲਿੰਗ ਮਸ਼ੀਨ ਨਾਲ ਕਰੀਬ 125 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ ਪਰ ਬਾਅਦ ਵਿਚ ਮਸ਼ੀਨ ਟੁੱਟ ਗਈ। ਬਚਾਅ ਕਾਰਜ ਤਿੰਨ-ਚਾਰ ਘੰਟਿਆਂ ਤੱਕ ਰੁਕਿਆ ਰਿਹਾ। ਇਸ ਤੋਂ ਬਾਅਦ ਹੋਰ ਪਾਇਲਰ ਮਸ਼ੀਨ ਮੰਗਵਾ ਕੇ ਟੋਏ ਨੂੰ 150 ਫੁੱਟ ਡੂੰਘਾ ਕੀਤਾ ਗਿਆ। ਇਸ ਤੋਂ ਬਾਅਦ ਬੋਰਵੈੱਲ ਦੇ ਸਮਾਨਾਂਤਰ ਸੁਰੰਗ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ, ਪਰ ਕੋਈ ਵੀ ਚਾਲ ਕੰਮ ਨਾ ਆਈ।
ਪੁੱਤਰ ਦੇ ਸੋਗ ਕਾਰਨ ਮਾਪਿਆਂ ਦੀ ਤਬੀਅਤ ਵਿਗੜ ਗਈ
ਬੋਰਵੈੱਲ ਦੇ ਅੰਦਰ ਦੀ ਮਿੱਟੀ ਧੱਸ ਕੇ ਬੱਚੇ ਦੇ ਉੱਪਰ ਡਿੱਗ ਗਈ ਸੀ। ਆਖਰਕਾਰ, ਦੌਸਾ ਕਲੈਕਟਰ ਦੇਵੇਂਦਰ ਕੁਮਾਰ ਦੀ ਮੌਜੂਦਗੀ ਵਿਚ ਬਚਾਅ ਟੀਮ ਨੂੰ ਇਕ ਹੁੱਕ ਦੀ ਮਦਦ ਨਾਲ ਆਰੀਅਨ ਨੂੰ ਬੋਰਵੈਲ ਵਿੱਚੋਂ ਬਾਹਰ ਕੱਢਣ ਦੀ ਇਜਾਜ਼ਤ ਦਿੱਤੀ ਗਈ। ਮੌਕੇ 'ਤੇ ਐਂਬੂਲੈਂਸ ਅਤੇ ਮੈਡੀਕਲ ਟੀਮ ਤਾਇਨਾਤ ਕੀਤੀ ਗਈ। ਜਿਵੇਂ ਹੀ ਬੱਚਾ ਬੋਰਵੈੱਲ ਤੋਂ ਬਾਹਰ ਆਇਆ, ਉਸ ਨੂੰ ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਬੋਰਵੈੱਲ ਦੇ ਅੰਦਰ ਹੋਈ ਸੀ। ਪੁੱਤਰ ਦੇ ਸੋਗ ਕਾਰਨ ਮਾਂ ਦੀ ਸਿਹਤ ਵਿਗੜ ਗਈ। ਡਾਕਟਰਾਂ ਨੇ ਦੱਸਿਆ ਕਿ ਉਸ ਦਾ ਬੀਪੀ ਕਾਫੀ ਵਧ ਗਿਆ ਸੀ।
ਬੋਰਵੈੱਲ ਵਰਤੋਂ 'ਚ ਨਹੀਂ ਸੀ, ਇਸ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ ਸੀ
ਆਰੀਅਨ ਦੇ ਮਾਤਾ-ਪਿਤਾ ਦੋਵਾਂ ਨੇ ਦੋ ਦਿਨਾਂ ਤੋਂ ਕੁਝ ਖਾਧਾ-ਪੀਤਾ ਨਹੀਂ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਆਰੀਅਨ ਦੇ ਪਿਤਾ ਜਗਦੀਸ਼ ਮੀਨਾ ਅਨੁਸਾਰ ਉਨ੍ਹਾਂ ਦਾ ਬੇਟਾ ਘਰ ਤੋਂ ਕੁਝ ਮੀਟਰ ਦੂਰ ਖੇਤ ਵਿਚ ਆਪਣੀ ਮਾਂ ਦੇ ਕੋਲ ਖੇਡ ਰਿਹਾ ਸੀ। ਮੈਂ ਕਿਸੇ ਕੰਮ ਲਈ ਬਾਜ਼ਾਰ ਗਿਆ ਹੋਇਆ ਸੀ। ਇਸ ਦੌਰਾਨ ਉਹ ਇਕ ਖੁੱਲ੍ਹੇ ਬੋਰਵੈੱਲ ਵਿਚ ਡਿੱਗ ਗਿਆ। ਇਹ ਬੋਰਵੈੱਲ ਕਰੀਬ 160 ਫੁੱਟ ਡੂੰਘਾ ਹੈ, ਜੋ 3 ਸਾਲ ਪਹਿਲਾਂ ਪੁੱਟਿਆ ਗਿਆ ਸੀ। ਹਾਲਾਂਕਿ, ਇਸ ਬੋਰਵੈੱਲ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਸੀ ਕਿਉਂਕਿ ਇਸ ਵਿਚ ਮੋਟਰ ਸ਼ੁਰੂ ਵਿਚ ਹੀ ਫਸ ਗਈ ਸੀ। ਉਦੋਂ ਤੋਂ ਇਹ ਖੁੱਲ੍ਹਾ ਪਿਆ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ