ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਕਾਲੀਗੰਜ ਵਿਚ ਜ਼ਿਮਨੀ ਚੋਣ ਲਈ 19 ਜੂਨ ਨੂੰ ਵੋਟਾਂ ਪਈਆਂ ਸਨ ਤੇ 60.32 ਫੀਸਦ ਪੋਲਿੰਗ ਹੋਈ ਸੀ। ਫਰਵਰੀ ਵਿਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਨਸੀਰੂਦੀਨ ਅਹਿਮਦ ਦੇ ਦੇਹਾਂਤ ਕਰਕੇ ਜ਼ਿਮਨੀ ਚੋਣ ਕਰਵਾਉਣੀ ਜ਼ਰੂਰੀ ਹੋ ਗਈ ਸੀ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਅਹਿਮਦ ਦੀ ਧੀ ਅਲੀਫ਼ਾ ਅਹਿਮਦ (38) ਨੂੰ ਉਮੀਦਵਾਰ ਵਜੋਂ ਮੈਦਾਨ ’ਚ ਉਤਾਰਿਆ ਸੀ। ਉਧਰ ਭਾਜਪਾ ਨੇ ਆਸ਼ੀਸ਼ ਘੋਸ਼ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜਦੋਂਕਿ ਕਾਂਗਰਸ ਉਮੀਦਵਾਰ ਕਾਬਿਲ ਉੱਦੀਨ ਸ਼ੇਖ ਸੀਪੀਐੱਮ ਵੱਲੋਂ ਉਮੀਦਵਾਰ ਸਨ।
ਉੱਤਰੀ ਕੇਰਲਾ ਜ਼ਿਲ੍ਹੇ ਦੀ ਨਿਲਾਂਬੁਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੀ ਵੋਟਾਂ ਦੀ ਗਿਣਤੀ ਦਾ ਅਮਲ ਜਾਰੀ ਹੈ। ਇਥੋਂ ਮੁੱਖ ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਉਮੀਦਵਾਰ ਆਰੀਆਦਨ ਸ਼ੌਕਤ ਸੱਤਾਧਾਰੀ ਸੀਪੀਐੱਮ ਦੀ ਅਗਵਾਈ ਵਾਲੇ ਐੱਲਡੀਐੱਫ ਉਮੀਦਵਾਰ ਐੱਮ.ਸਵਰਾਜ ਤੋਂ ਅੱਗੇ ਹਨ। 12ਵੇਂ ਗੇੜ ਦੇ ਗਿਣਤੀ ਮਗਰੋਂ ਸ਼ੌਕਤ, ਜੋ ਮਰਹੂਮ ਕਾਂਗਰਸੀ ਆਗੂ ਆਰੀਆਦਨ ਮੁਹੰਮਦ ਦੇ ਪੁੱਤਰ ਹਨ, ਨੇ ਸਵਰਾਜ ਤੋਂ 7687 ਵੋਟਾਂ ਦੀ ਲੀਡ ਬਣਾਈ ਹੋਈ ਸੀ। ਸ਼ੌਕਤ ਨੂੰ ਹੁਣ ਤੱਕ 48710 ਵੋਟਾਂ ਪਈਆਂ ਹਨ ਜਦੋਂਕਿ ਸੀਪੀਐੱਮ ਉਮੀਦਵਾਰ ਸਵਰਾਜ ਦੇ ਖਾਤੇ ਵਿਚ 41023 ਵੋਟਾਂ ਹਨ।
DC honours badminton player with medal
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ