ਅਸਲ ਵਿੱਚ, ਅਨਾਰ ਦੇ ਰਸ ਵਿੱਚ ਉੱਚ ਗੁਣਵੱਤਾ ਵਾਲੇ ਐਂਟੀਆਕਸਿਡੈਂਟ ਹੁੰਦੇ ਹਨ, ਨਾਲ ਹੀ ਪਿਊਨਿਕੈਲੇਜਿਨ ਅਤੇ ਪੋਲੀਫੈਨੋਲਜ਼ ਵੀ ਹੁੰਦੇ ਹਨ, ਜੋ ਸਰੀਰ ਵਿੱਚ ਖੂਨ ਦੀ ਸਰਕੁਲੇਸ਼ਨ ਨੂੰ ਸਹੀ ਬਣਾਏ ਰੱਖਦੇ ਹਨ। ਅਨਾਰ ਦਾ ਰਸ ਆਕਸੀਡੇਟਿਵ ਸਟ੍ਰੈੱਸ ਨੂੰ ਘਟਾਉਂਦਾ ਹੈ। ਉੱਚ ਰਕਤਚਾਪ ਦੀ ਸਮੱਸਿਆ ਵਿੱਚ ਵੀ ਅਨਾਰ ਦਾ ਰਸ ਪੀਣਾ ਲਾਭਦਾਇਕ ਹੁੰਦਾ ਹੈ।
ਅਨਾਰ ਦਾ ਰਸ ਪੀਣ ਨਾਲ ਸਰੀਰ ਵਿੱਚ ਸੋਜ (ਇੰਫਲੇਮੇਸ਼ਨ) ਵੀ ਘਟਦੀ ਹੈ, ਜੋ ਨਸਾਂ ਅਤੇ ਧਮਨੀਆਂ ਵਿੱਚ ਸੋਜ ਅਤੇ ਬਲੋਕੇਜ ਨੂੰ ਘਟਾਉਂਦੀ ਹੈ।
ਅਨਾਰ ਦੇ ਰਸ ਵਿੱਚ ਮੌਜੂਦ ਐਂਟੀਆਕਸਿਡੈਂਟ ਸਾਡੇ ਸਰੀਰ ਵਿੱਚੋਂ ਖਰਾਬ ਕੋਲੈਸਟ੍ਰੋਲ ਨੂੰ ਵੀ ਘਟਾਉਂਦੇ ਹਨ।ਅਨਾਰ ਦਾ ਰਸ ਅਧਿਐਨ ਮੁਤਾਬਿਕ, ਦਵਾਈਆਂ ਦੇ ਨਾਲ ਲਿਆ ਜਾਵੇ ਤਾਂ ਕਾਫ਼ੀ ਹੱਦ ਤੱਕ ਲਾਭਦਾਇਕ ਸਾਬਤ ਹੋ ਸਕਦਾ ਹੈ। ਧਮਨੀਆਂ ਵਿੱਚ ਹੋਣ ਵਾਲੇ ਬਲੋਕੇਜ ਨੂੰ ਘਟਾਉਣ ਲਈ ਰੋਜ਼ਾਨਾ ਅਨਾਰ ਦਾ ਰਸ ਪੀਣਾ ਚਾਹੀਦਾ ਹੈ। ਉੱਚ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦਾ ਪ੍ਰੈਸ਼ਰ ਕੰਟਰੋਲ ਕਰਨ ਵਿੱਚ ਵੀ ਇਹ ਰਸ ਕਾਰਗਰ ਹੈ।
ਅਨਾਰ ਦੇ ਰਸ ਵਿੱਚ ਵਿਟਾਮਿਨ-ਸੀ ਅਤੇ ਐਂਟੀਆਕਸਿਡੈਂਟ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ।
ਅਨਾਰ ਦਾ ਰਸ ਪੀਣ ਨਾਲ ਖੂਨ ਦੀ ਘਾਟ ਦੂਰ ਹੁੰਦੀ ਹੈ।
ਅਨਾਰ ਦਾ ਰਸ ਸਾਡੀਆਂ ਹੱਡੀਆਂ ਅਤੇ ਜੋੜਾਂ ਲਈ ਵੀ ਚੰਗਾ ਹੁੰਦਾ ਹੈ।
ਅਨਾਰ ਦਾ ਰਸ ਪੀਣ ਨਾਲ ਚਮੜੀ ਦੀ ਗੁਣਵੱਤਾ ਵਿੱਚ ਵੀ ਸੁਧਾਰ ਆਉਂਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ