ਜਲੰਧਰ, 28 ਫਰਵਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਕੋਦਰ ਵਿੱਚ 283 ਕਰੋੜ ਰੁਪਏ ਦੇ ਪ੍ਰਾਜੈਕਟਾਂ ਵਿੱਚੋਂ ਕੁਝ ਦਾ ਨੀਂਹ ਪੱਥਰ ਰੱਖਣ ਤੇ ਕੁਝ ਪ੍ਰਾਜੈਕਟ ਲੋਕਾਂ ਨੂੰ ਸਮਰਿਪਤ ਕੀਤੇ। ਇਸ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਜਲੰਧਰ ਤੋਂ ਚੁਣੇ ਲੋਕ ਸਭਾ ਮੈਂਬਰ ਨੇ ਲੋਕਾਂ ਦੀ ਭਲਾਈ ਅਤੇ ਜ਼ਿਲ੍ਹੇ ਦੇ ਵਿਕਾਸ ਲਈ ਅਣਥੱਕ ਮਿਹਨਤ ਕੀਤੀ ਹੈ।
Read moreਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਪਹੁੰਚ ਗਏ ਹਨ। ਉਥੇ ਉਨ੍ਹਾਂ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਸਿੱਧੂ ਦੀਆਂ ਭਾਜਪਾ ਵਿੱਚ ਜਾਣ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ। ਇਸ ਮੁਲਾਕਾਤ ਨਾਲ ਸਿੱਧੂ ਨੇ ਇਕ ਵਾਰ ਫਿਰ ਸ਼ਾਂਤ ਰਹਿੰਦੇ ਹੋਏ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
Read more
ਕਰੋੜਪਤੀ ਨੇਤਾਵਾਂ ਨੇ ਤਾਂ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਨਿੱਜੀ ਤੌਰ ’ਤੇ ਕੋਈ ਮਦਦ ਨਹੀਂ ਕੀਤੀ ਪਰ ਹਜ਼ਾਰਾਂ ਆਮ ਲੋਕ ਮਦਦ ਲਈ ਖੁੱਲ੍ਹ ਕੇ ਅੱਗੇ ਆਏ ਹਨ ਜਿਹੜੇ ਦੋ ਦਿਨਾਂ ਤੋਂ ਸ਼ਹੀਦ ਕਿਸਾਨ ਦੇ ਪਰਿਵਾਰ ਦੀ ਵਿੱਤੀ ਮਦਦ ਖਾਤਰ ਤਿਲ-ਫੁੱਲ ਭੇਟ ਕਰ ਰਹੇ ਹਨ।
Read more
ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਡਾਕਟਰ ਦਰਸ਼ਨ ਪਾਲ ਨੇ ਅੱਜ ਇੱਥੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਮੰਗ ਦੇ ਮੱਦੇ ਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਮੁਆਵਜ਼ਾ ਦੇਣ ਦੀ ਮੰਗ ਪ੍ਰਵਾਨ ਕਰ ਲਈ ਹੈ।
Read more
ਮੱਧ ਪ੍ਰਦੇਸ਼ ਦੇ ਕਟਨੀ ਜ਼ਿਲੇ ’ਚ ਚੱਲਦੀ ਟਰੇਨ ’ਚ 30 ਸਾਲਾ ਔਰਤ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
Read more
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.)-2022 ਦੀ ਰਿਪੋਰਟ ਦੇ ਅਨੁਸਾਰ, ਦਿੱਲੀ ਅਤੇ ਹਰਿਆਣਾ ਪ੍ਰਤੀ ਲੱਖ ਔਰਤਾਂ ਲਈ ਕ੍ਰਮਵਾਰ 144.4 ਅਤੇ 118.7 ਅਪਰਾਧ ਦੀਆਂ ਘਟਨਾਵਾਂ ਦੇ ਨਾਲ ਦੇਸ਼ ਵਿੱਚ ਔਰਤਾਂ ਲਈ ਸਭ ਤੋਂ ਵੱਧ ਅਸੁਰੱਖਿਅਤ ਹਨ।
Read more
ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੇ 4 ਦੋਸਤਾਂ ਨਾਲ ਮਿਲ ਕੇ ਆਪਣੀ ਭੈਣ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਘਟਨਾ 3 ਦਸੰਬਰ ਨੂੰ ਚਾਕਾਪਦ ਪੁਲਸ ਥਾਣਾ ਖੇਤਰ ਵਿਚ ਵਾਪਰੀ। ਮੁਲਜ਼ਮ ਵਿਅਕਤੀ ਅਤੇ ਉਸ ਦੇ ਦੋਸਤਾਂ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ 25 ਸਾਲਾ ਔਰਤ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦਾ ਰਿਸ਼ਤੇਦਾਰ ਦੀ ਇਕ ਭਰਜਾਈ ਨਾਲ ਨਾਜਾਇਜ਼ ਸਬੰਧ ਹਨ। ਔਰਤ ਨੇ ਭਰਾ ਨੂੰ ਰਿਸ਼ਤਾ ਖਤਮ ਕਰਨ ਲਈ ਕਿਹਾ। ਉਸ ਨੇ ਉਸ ਨੂੰ ਧਮਕਾਇਆ ਕਿ ਅਜਿਹਾ ਨਾ ਕਰਨ 'ਤੇ ਉਹ ਦੂਜਿਆਂ ਨੂੰ ਇਸ ਬਾਰੇ ਦੱਸ ਦੇਵੇਗੀ।
Read more
ਰਾਜਸਥਾਨ ਤੋਂ ਪਾਕਿਸਤਾਨ ਜਾ ਕੇ ਆਪਣੇ ਫੇਸਬੁੱਕ ਪ੍ਰੇਮੀ ਨਸਰੁੱਲਾ ਨਾਲ ਨਿਕਾਹ ਕਰਵਾਉਣ ਅਤੇ ਇਸਲਾਮ ਧਰਮ ਅਪਣਾ ਕੇ ਫਾਤਿਮਾ ਬਣਨ ਵਾਲੀ 34 ਸਾਲਾ ਅੰਜੂ ਪਾਕਿਸਤਾਨ ਤੋਂ ਭਾਰਤ ਆਈ ਹੈ। ਉਹ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖਣ ਦੀ ਮੰਗ ਕਰੇਗੀ। ਅੰਜੂ ਅੰਮ੍ਰਿਤਸਰ-ਵਾਹਗਾ ਬਾਰਡਰ ਰਾਹੀਂ ਦੇਸ਼ ਪਰਤੀ ਹੈ। ਪੰਜਾਬ ਪੁਲਸ ਦੀ ਖੁਫੀਆ ਏਜੰਸੀ ਅਤੇ ਆਈ. ਬੀ. ਵਲੋਂ ਅੰਮ੍ਰਿਤਸਰ ਵਿਚ ਉਸ ਤੋਂ ਪੁੱਛਗਿੱਛ ਮਗਰੋਂ ਉਸ ਨੂੰ ਨਵੀਂ ਦਿੱਲੀ ਲਈ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ। ਸੂਤਰਾਂ ਮੁਤਾਬਕ ਉਸ ਨੂੰ ਪਾਕਿਸਤਾਨੀ ਰੱਖਿਆ ਏਜੰਸੀਆਂ ਜਾਂ ਕਰਮਚਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਬਾਰੇ ਪੁੱਛਿਆ ਗਿਆ ਸੀ, ਜਿਸ ਤੋਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਸੀ।
Read more
ਮਿਊਨਿਖ ਤੋਂ ਬੈਂਕਾਂਕ ਵਿਚਾਲੇ ਉਡਾਣ ਭਰ ਰਹੇ ਲੁਫਥਾਂਸਾ ਦੇ ਇਕ ਜਹਾਜ਼ 'ਚ ਸਵਾਰ ਇਕ ਜੋੜੇ ਵਿਚਾਲੇ ਕਹਾਸੁਣੀ ਦੌਰਾਨ ਅਜਿਹੀ ਨੌਬਤ ਆ ਗਈ ਕਿ ਜਹਾਜ਼ ਨੂੰ ਬੁੱਧਵਾਰ ਨੂੰ ਦਿੱਲੀ ਲਿਆਉਣਾ ਪਿਆ ਅਤੇ ਉਨ੍ਹਾਂ ਦੋਹਾਂ ਨੂੰ ਇਸ 'ਚੋਂ ਉਤਾਰ ਦਿੱਤਾ ਗਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਲੁਫਥਾਂਸਾ ਦੀ ਉਡਾਣ ਗਿਣਤੀ ਐੱਲ.ਐੱਚ.772 ਨੂੰ ਸਵੇਰੇ 10.26 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈ.ਜੀ.ਆਈ.) 'ਤੇ ਉਤਾਰਨਾ ਪਿਆ। ਇਸ ਤੋਂ ਪਹਿਲੇ ਜਹਾਜ਼ ਦੇ ਪਾਇਲਟ ਦੇ ਏ.ਟੀ.ਸੀ. ਤੋਂ ਸੰਪਰਕ ਕਰ ਕੇ ਉਨ੍ਹਾਂ ਨੂੰ ਸਥਿਤੀ ਅਤੇ ਸੰਭਾਵਿਤ ਬੇਕਾਬੂ ਯਾਤਰੀਆਂ ਬਾਰੇ ਜਾਣਕਾਰੀ ਦਿੱਤੀ ਸੀ।
Read more
ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲੇ ਦੇ ਮੁੰਗਾਵਲੀ ਰੇਲਵੇ ਸਟੇਸ਼ਨ ’ਤੇ ਆਪਣੇ ਪਤੀ ਨਾਲ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਇਕ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ। ਚੰਦੇਰੀ ਥਾਣਾ ਖੇਤਰ ਦੇ ਦਿਹਾਤੀ ਇਲਾਕੇ ਦੀ ਰਹਿਣ ਵਾਲੀ 30 ਸਾਲਾ ਪੀੜਤਾ ਆਪਣੇ ਪਤੀ ਨਾਲ ਭੋਪਾਲ-ਜੋਧਪੁਰ ਟ੍ਰੇਨ ਰਾਹੀਂ ਜੈਪੁਰ ਜਾਣ ਲਈ ਮੁੰਗਵਾਲੀ ਰੇਲਵੇ ਸਟੇਸ਼ਨ ਪਹੁੰਚੀ ਸੀ। ਟ੍ਰੇਨ ਨਿਕਲ ਜਾਣ ਕਾਰਨ ਪਤੀ-ਪਤਨੀ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ’ਤੇ ਅਗਲੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਦੋ ਵਿਅਕਤੀ ਆਏ ਅਤੇ ਖੁਦ ਨੂੰ ਜੀ. ਆਰ. ਪੀ. ਕਰਮਚਾਰੀ ਦੱਸਦੇ ਹੋਏ ਔਰਤ ਅਤੇ ਉਸ ਦੇ ਪਤੀ ਤੋਂ ਪੁੱਛਗਿੱਛ ਕਰਨ ਲੱਗੇ।
Read more